ਗ਼ਦਰ ਲਹਿਰ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਵਿਚ ਪਰਵਾਸੀ ਪੰਜਾਬੀਆਂ ਦੇ ਯੋਗਦਾਨ ਦੀ ਸਾਹਿਤਕ ਪ੍ਰਸਤੁਤੀ ਦਾ ਬਿਰਤਾਂਤ
DOI:
https://doi.org/10.59828/ijhce.v2i2.33Abstract
ਭਾਰਤ ਦੇ ਸੁਤੰਤਰਤਾ ਸੰਗਰਾਮ ਤੇ ਗ਼ਦਰ ਲਹਿਰ ਵਿੱਚ ਪਰਵਾਸੀ ਪੰਜਾਬੀਆਂ ਦਾ ਬਹੁਤ ਮਹੱਤਵਪੂਰਨ ਤੇ ਸਾਰਥਕ ਯੋਗਦਾਨ ਰਿਹਾ ਹੈ। ਪਰਵਾਸੀ ਪੰਜਾਬੀ ਸਾਹਿਤ ਵਿੱਚ ਜਿਸਦਾ ਇਤਿਹਾਸਕ-ਸਾਹਿਤਕ ਦਸਤਾਵੇਜ਼ੀਕਰਨ ਉਪਲਬਧ ਹੈ।ਪਰਵਾਸੀ ਪੰਜਾਬੀ ਬਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਰਾਸ਼ਟਰ ਪ੍ਰਤਿ ਜਾਗਰੂਕ ਰਹਿੰਦੇ ਹਨ। ਆਪਣੇ ਵਤਨ ਨਾਲ ਜੁੜਨ ਦੀ ਤਾਂਘ, ਦੇਸ਼ ਦੀ ਮਹੱਤਤਾ ਦੀ ਭਾਵਨਾ ਅਤੇ ਸੁਤੰਤਰਤਾ ਪ੍ਰਤਿ ਤੀਬਰ ਪਿਆਰ ਆਦਿ ਹੀ ਪਰਵਾਸੀਆਂ ਵਿਚ ਰਾਸ਼ਟਰੀ ਜਾਗਰੂਕਤਾ ਪੈਦਾ ਕਰਦੇ ਹਨ। ਕੈਨੇਡਾ ਤੇ ਅਮਰੀਕਾ ਵਿਚ ਗਏ ਪਹਿਲੇ ਪੜਾਅ ਦੇ ਪਰਵਾਸੀ ਪੰਜਾਬੀਆਂ ਦੀ ਵੱਡੀ ਗਿਣਤੀ ਭਾਵੇਂ ਅਨਪੜ੍ਹ ਸੀ ਪਰੰਤੂ ਇਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀ ਲੀਡਰਸ਼ਿਪ ਮੌਜੂਦ ਸੀ। ਇਹਨਾਂ ਮੁਲਕਾਂ ਵਿੱਚ ਸੁਤੰਤਰ ਲੋਕਾਂ ਨੂੰ ਪ੍ਰਾਪਤ ਆਜ਼ਾਦੀ ਦੇ ਪ੍ਰਭਾਵ/ਪ੍ਰਤਿਕਰਮ ਨੇ ਹੀ ਭਾਰਤੀਆਂ ਨੂੰ ਆਪਣੇ ਗੁਲਾਮੀ ਵਾਲੇ ਜੀਵਨ ਸੰਬੰਧੀ ਜਾਗਰੂਕਤਾ ਪ੍ਰਦਾਨ ਕੀਤੀ। ਇਸ ਖੋਜ-ਪੱਤਰ ਰਾਹੀਂ ਅਸੀਂ ਗ਼ਦਰ ਲਹਿਰ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਵਿਚ ਪਰਵਾਸੀ ਪੰਜਾਬੀਆਂ ਦੇ ਯੋਗਦਾਨ ਨੂੰ ਸਾਹਿਤ ਦੇ ਅੰਤਰਗਤ ਚਰਚਾ ਦਾ ਆਧਾਰ ਬਣਾਵਾਂਗੇ।
Keywords (ਕੀਵਰਡਸ): ਸਾਮਰਾਜਵਾਦ, ਯਥਾਰਥਕ, ਰਾਸ਼ਟਰੀਅਤਾ, ਨਾਇਕਤਵ, ਕਥਾ-ਬਿਰਤਾਂਤ, ਗਲਪੀ-ਬਿੰਬ, ਸਰਮਾਏਦਾਰੀ, ਮਾਨਵਵਾਦ .


