ਪਰਵਾਸੀ ਪੰਜਾਬੀ ਨਾਵਲ ਦਾ ਵਿਲੱਖਣ ਜ਼ਾਵੀਆ: ਬ੍ਰਿਟਿਸ਼ ਬੌਰਨ ਦੇਸੀ
DOI:
https://doi.org/10.59828/ijhce.v2i4.48Keywords:
ਪੀੜੀ ਪਾੜਾ, ਪਾਰ-ਸਭਿਆਚਾਰਕ, ਸਭਿਆਚਾਰਕ ਦਵੰਦ, ਨਵ-ਪੂੰਜੀਵਾਦੀ ਸਿਸਟਮ, ਪੱਛਮੀ ਮਨੋਸੰਰਚਨਾ, ਪਿੱਤਰਕੀ ਮਾਣ-ਮਰਿਆਦਾAbstract
ਬ੍ਰਿਟਿਸ਼ ਬੌਰਨ ਦੇਸੀ ਨਾਵਲ ਬ੍ਰਿਟਿਸ਼ ਬੌਰਨ ਪੰਜਾਬੀ ਪੀੜ੍ਹੀ ਨੂੰ ਇੱਕ ਵੱਖਰਾ ਸਭਿਆਚਾਰਕ ਪ੍ਰਵਚਨ ਉਸਾਰਦੇ ਹੋਏ ਪੇਸ਼ ਕਰਦਾ ਹੈ। ਬ੍ਰਿਟਿਸ਼ ਬੌਰਨ ਪੰਜਾਬੀ ਪੀੜ੍ਹੀ ਦੇ ਵੱਖ-ਵੱਖ ਤਰ੍ਹਾਂ ਦੇ ਜੀਵਨ ਢੰਗ ਨੂੰ ਨਿਭਾਉਂਦੀ ਹੋਈ ਵਧੇਰੇ ਜਟਿਲ ਸਮੱਸਿਆਕਾਰ ਵਿਚੋਂ ਗੁਜ਼ਰਦੀ ਪ੍ਰਤੀਤ ਹੁੰਦੀ ਹੈ। ਬ੍ਰਿਟਿਸ਼ ਸਮਾਜ ਵਿਚ ਜੰਮੀ-ਪਲੀ ਇਸ ਪੀੜ੍ਹੀ ਦੇ ਪ੍ਰਸੰਗ ਵਿਚ ਇਕ ਪਾਸੇ ਉਹਨਾਂ ਦੇ ਪੰਜਾਬੀ ਮਾਪਿਆਂ ਦੁਆਰਾ ਦਿੱਤਾ ਮੂਲ ਸਭਿਆਚਾਰ ਅਤੇ ਦੂਜੇ ਪਾਸੇ ਭਾਰੂ ਪੱਛਮੀ ਸਭਿਆਚਾਰ, ਇਸ ਪੀੜ੍ਹੀ ਦੇ ਜੀਵਨ ਨੂੰ ਵਧੇਰੇ ਔਖਿਆਈਆਂ ਭਰਪੂਰ ਅਤੇ ਜਟਿਲ ਬਣਾਉਣ ਵਿਚ ਭੂਮਿਕਾ ਨਿਭਾਉਂਦਾ ਹੈ। ਇਹ ਪੀੜ੍ਹੀ ਅਜਿਹੇ ਦਬਾਵਾਂ ਅਤੇ ਝੁਕਾਵਾਂ ਦੇ ਚਲਦਿਆਂ ਕਦੇ ਇਕ ਪਾਸੇ ਅਤੇ ਕਦੇ ਦੂਜੇ ਪਾਸੇ ਵੱਲ ਝੁਕਦੀ ਹੋਈ, ਦੋਵਾਂ ਸਭਿਆਚਾਰ ਦੇ ਸੰਯੋਜਨ ਰਾਹੀਂ ਆਪਣੀ ਵਿਲੱਖਣ ਹੋਂਦ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਭਿਆਚਾਰਕ ਵੱਖਰਤਾ ਦੇ ਪ੍ਰਵਚਨ ਅਧੀਨ ਪਨਪਦਾ ਇਹ ਪੀੜ੍ਹੀ-ਪਾੜਾ ਪਰਵਾਸੀ ਪੰਜਾਬੀ ਲੋਕਾਂ ਦੇ ਆਪਸੀ ਰਿਸ਼ਤਿਆਂ ਵਿਚਲੇ ਟਕਰਾਅ ਦਾ ਕਾਰਣ ਬਣਦਾ ਹੈ। ਸਭਿਆਚਾਰਕ ਵਖਰੇਵੇਂ ਅਧੀਨ ਪੀੜ੍ਹੀ-ਪਾੜਾ ਜ਼ਿਆਦਾ ਗੰਭੀਰ ਅਤੇ ਵੱਖਰੇ ਸੰਦਰਭਾਂ ਨਾਲ ਸਾਹਮਣੇ ਆਉਂਦਾ ਹੈ।


